ਟੀਚਰਜ਼ ਡੇ

ਟੀਚਰਜ਼ ਡੇ ਤੇ ਜਨਮੇਜਾ ਸਿੰਘ ਜੌਹਲ ਦਾ ਰਾਇਟ ਅਪ ਪੜ੍ਹ ਕੇ ਆਪਣੇ ਅਧਿਆਪਕਾਂ ਬਾਰੇ ਲਿਖਣ ਨੂੰ ਵੀ ਦਿਲ ਕੀਤਾ… ਇਹਨਾਂ ਵਿਚੋਂ ਸਭ ਪਹਿਲਾਂ ਨਾਂ ਆਉਂਦਾ ਹੈ ਦਲੀਪ ਕੌਰ ਭੈਣ ਜੀ ਦਾ ਜੋ ਪਹਿਲੀ ਜਮਾਤ ਵਿਚ ਮੇਰੇ ਅਧਿਆਪਕ ਸਨ.. ਪੜ੍ਹਨ ਵਿਚ ਸ਼ੁਰੂ ਤੋਂ ਹੀ ਚੰਗਾ ਹੋਣ ਕਰ ਕੇ ਮੈਂ ਪੰਜਾਬੀ ਦਾ ਕੈਦਾ ਸਾਰੀ ਜਮਾਤ ਤੋਂ ਪਹਿਲਾਂ ਹੀ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ… ਦਲੀਪ ਕੌਰ ਭੈਣ ਜੀ ਨੇ ਮੈਨੂੰ ਮੇਰੇ ਜੀਵਨ ਦੀ ਪਹਿਲੀ ਲਾਇਬ੍ਰੇਰੀ ਦੀ ਪੁਸਤਕ ਦਿੱਤੀ ਜੋ ਕਿ ਇੱਕ ਚਿੜੀ ਦੀ ਕਹਾਣੀ ਸੀ “ਚਿੜੀ ਵਿਚਾਰੀ ਕਿ ਕਰੇ ਠੰਢਾ ਪਾਣੀ ਪੀ ਮਰੇ”! ਚਮਕਦਾਰ ਕਾਗਜ਼ ਉੱਤੇ ਸੁੰਦਰ ਤਸਵੀਰਾਂ ਵਾਲੀ ਇਹ ਪੁਸਤਕ ਮੈਨੂੰ ਅੱਜ ਤੱਕ ਨਹੀਂ ਭੁੱਲਦੀ …ਯਕੀਨਨ ਇਹ ਪੁਸਤਕ ਮੇਰੀ ਪੜ੍ਹਨ ਅਤੇ ਬਾਅਦ ਵਿਚ ਲਿਖਣ ਵਿਚ ਰੁਚੀ ਬਣਾਉਣ ਵਿਚ ਬਹੁਤ ਮਹਤਵਪੂਰਣ ਸਿਧ ਹੋਈ ਹੋਵੇਗੀ! ਮੈਨੂੰ ਨਹੀਂ ਯਾਦ ਕਿ ਭੈਣ ਜੀ ਨੇ ਕਿਸੇ ਵਿਦਿਆਰਥੀ ਨੂੰ ਕਦੀ ਮਾਰਿਆ ਹੋਵੇ!

ਇਸੇ ਤਰਾਂ ਦੂਸਰੀ ਦੇ ਮੇਰੇ ਅਧਿਆਪਕ ਸਨ ਭੈਣ ਜੀ ਕਿਰਪਾਲ ਕੌਰ ਅਤੇ ਤੀਸਰੀ ਵਿਚ ਭੈਣ ਜੀ ਕ੍ਰਿਸ਼ਨਾ ਕੁਮਾਰੀ. ਦੋਵੇਂ ਬਹੁਤ ਹੀ ਸੁੰਦਰ ਅਤੇ ਪਿਆਰ ਨਾਲ ਪੜ੍ਹਾਉਣ ਵਾਲੇ! ਪੜ੍ਹਾਈ ਪੱਖੋਂ ਕਦੀ ਮਾਰ ਨਹੀਂ ਪਈ ਅਤੇ ਸ਼ਰਾਰਤ ਕਰਨ ਦੀ ਕਦੀ ਹਿਮੰਤ ਹੀ ਨਹੀਂ ਹੋਈ…ਭੈਣ ਜੀਆਂ ਤੋਂ ਭਾਪਾ ਜੀ ਦਾ ਡਰ ਜਿਆਦਾ ਸੀ!

ਛੇਵੀਂ ਤੋਂ ਗਿਆਹਰਵੀਂ ਤਕ ਦੋ ਅਧਿਆਪਕ ਹਮੇਸ਼ਾ ਯਾਦ ਆਉਂਦੇ ਹਨ …ਇੱਕ ਸ. ਉਪ੍ਜਿੰਦਰ ਸਿੰਘ ਅਤੇ ਦੂਜੇ ਸਰਦਾਰ ਹਰਬਖਸ਼ ਸਿੰਘ…ਦੋਵੇਂ ਅੰਗ੍ਰਜ਼ੀ ਦੇ ਅਧਿਆਪਕ ਸਨ …ਉਪ੍ਜਿੰਦਰ ਸਿੰਘ ਨੂੰ ਮੇਰੇ ਤੇ ਬਹੁਤ ਭਰੋਸਾ ਸੀ ਤੇ ਉਹ ਜਦੋਂ ਕਦੀ ਵੀ ਬੇਨਤੀ ਕਰੀਏ ਸਕੂਲ ਸਮੇਂ ਵਿਚ ਵੀ ਫਿਲਮ ਦੇਖਣ ਜਾਂ ਦਿੰਦੇ ਸਨ! ਭਾਂਵੇ ਮੇਰੀ ਅੰਗ੍ਰਜ਼ੀ ਸ਼ੁਰੂ ਤੋਂ ਹੀ ਵਧਿਆ ਸੀ , ਇਹਨਾਂ ਦੋਵੇਂ ਅਧਿਆਪਕਾਂ ਦਾ ਇਸ ਨੂ ਨਿਖਾਰਨ ਵਿਚ ਬਹੁਤ ਯੋਗਦਾਨ ਹੈ…ਅੱਜ ਦੇ ਦਿਨ ਸਾਰੇ ਅਧਿਆਪਕਾਂ ਨੂੰ ਸਤਕਾਰ ਅਤੇ ਸਲਾਮ!

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s