ਇਕਾਗਰਤਾ-Concentration

ਕਿਸੇ ਵੀ ਕੰਮ ਨੂੰ ਸਿਰੇ ਚੜ੍ਹਾਉਣ ਲਈ ਸਭ ਤੋਂ ਲੋੜੀਂਦਾ ਗੁਣ “ਇਕਾਗਰਤਾ” ਹੈ… ਜਿਸ ਨੂੰ ਅੰਗ੍ਰਜ਼ੀ ਵਿਚ  concentration ਕਹਿੰਦੇ ਹਨ… ਅਸੀਂ ਕੀ ਵਾਰੀ ਦੇਖਦੇ ਹਾਂ ਆਖਰੀ ਪਲਾਂ ਵਿਚ ਇਕਾਗਰਤਾ ਦੀ ਘਾਟ ਕਾਰਣ ਖਿਡਾਰੀ ਜਿੱਤਦੇ ਜਿੱਤਦੇ ਹਾਰ ਜਾਂਦੇ ਹਨ…ਕ੍ਰਿਕਟ ਵਿਚ ਬੱਲੇ-ਬਾਜਾਂ ਦੀ ਇਕਾਗਰਤਾ ਭੰਗ ਹੋਣ ਬਾਰੇ ਅਸੀਂ ਅਕਸਰ ਹੀ ਦੇਖਦੇ ਸੁਣਦੇ ਹਾਂ…ਹੋਰ ਖੇਡਾਂ , ਜਿਵੇਂ ਸ਼ੂਟਿੰਗ , ਜਾਂ ਅਥਲੇਟਿਕਸ ਵਿਚ ਵੀ ਇਸ ਦੀ ਕਮੀ ਸਪਸ਼ਟ ਹੋ ਜਾਂਦੀ ਹੈ! ਪਰ ਜੀਵਨ ਦੇ ਹੋਰ ਪੱਖਾਂ ਵਿਚ ਅਸੀਂ ਕਈ ਵਾਰੀ ਇਕਾਗਰਤਾ ਨੂੰ ਲੋੜੀਂਦਾ ਮਹਤਵ ਦੇਣ ਤੋਂ ਉੱਕ ਜਾਂਦੇ ਹਾਂ !

ਅੱਜ ਦੇ ਮਾਰਾ-ਮਾਰੀ ਅਤੇ “ਕੁੱਤੇ ਦਾ ਕੁੱਤਾ  ਵੈਰੀ” ਦੇ ਯੁੱਗ ਵਿਚ ਵਿਦਿਆਰਥੀਆਂ ਅਤੇ ਹੋਰ ਸਾਰਿਆਂ ਨੂੰ ਇਕਾਗਰਤਾ ਦਾ ਮਹਤਵ ਪੂਰੀ ਤਰਾਂ ਸਮਝਣਾ ਚਾਹੀਦਾ ਹੈ…ਅਸਲ ਵਿਚ ਘਰੇਲੂ ਸ਼ਾਂਤ ਮਾਹੌਲ ਵਿਚ ਵੀ ਅਸ਼ਾੰਤ ਪਲ ਇੱਕ ਜਾਂ ਦੂਜੇ ਵਿਅਕਤੀ ਪ੍ਰਤੀ/ਵਲੋਂ ਇਕਾਗਰਤਾ ਦੀ ਘਾਟ ਕਾਰਣ ਹੀ ਵਾਪਰਦੇ ਹਨ…ਪਰ ਇਕਾਗਰਤਾ ਸਾਡੇ ਜੀਵਨ ਵਿਚ ਜਿੰਨੀ ਮਹਤਵ ਪੂਰਨ ਹੈ, ਉੰਨੀ ਹੀ ਆਮ ਵਿਅਕਤੀ ਦੇ ਜੀਵਨ ਵਿਚ ਇਸ ਦੀ ਘਾਟ ਹੈ ! ਆਉ ਦੇਖੀਏ ਕਿ ਇਸ ਘਾਟ ਦੇ ਕੀ  ਕਾਰਣ ਹਨ ਤੇ ਇਹਨਾਂ ਉੱਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ…ਜਾਂ, ਇਕਾਗਰਤਾ ਨੂੰ ਵਧਾਇਆ ਕਿਵੇਂ ਜਾ ਸਕਦਾ ਹੈ!

ਸਭ ਤੋਂ ਪਹਿਲਾਂ : ਇਕਾਗਰਤਾ ਹੈ ਕੀ?

ਕਿਸੇ ਵੀ ਕੰਮ ਨੂੰ ਕਰਦੇ ਹੋਏ ਆਪਣਾ ਪੂਰਾ ਧਿਆਨ, ਬਿਨਾ ਕਿਸੇ ਵਿਘਨ ਦੇ, ਉਸ ਕੰਮ ਵਿਚ ਲਾਈ ਰੱਖਣ ਦੀ ਯੋਗਤਾ ਨੂੰ ਇਕਾਗਰਤਾ ਦੀ ਸਰਲਤਮ ਪਰਿਭਾਸ਼ਾ ਕਿਹਾ ਜਾ ਸਕਦਾ ਹੈ…ਪਰ ਇਸ ਸਰਲਤਾ ਵਿਚ ਕਿਹੜੇ ਵਿਘਨ ਆ ਕੇ ਇਸ ਨੂੰ ਖੰਡਤ ਕਰਦੇ ਹਨ? ਇਹ ਵਿਘਨ ਵਿਅਕਤੀ ਕੇਂਦ੍ਰਿਤ  ਵੀ ਹੋ ਸਕਦੇ ਹਨ ਅਤੇ ਵਾਤਾਵਰਨ ਕੇਂਦ੍ਰਿਤ ਵੀ! ਭਾਂਵੇ ਵਾਤਾਵਰਨ ਕੇਂਦ੍ਰਿਤ ਵਿਘਨ ਜਿਵੇਂ ਸ਼ੋਰ, ਸ਼ੋਰਾਕੁਲ ਸੰਗੀਤ,ਅੱਤ ਦੀ ਗਰਮੀ ਜਾਂ ਠੰਢ, ਬੇਲੋੜੀ ਆਵਾਜਾਈ ਆਦਿ ਵੀ ਮਹਤਵਪੂਰਣ ਹਨ ਪਰ ਇੱਥੇ ਅਸੀਂ ਵਿਅਕਤੀ ਕੇਂਦ੍ਰਿਤ ਵਿਘਨਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਾਂਗੇ…ਇਸ ਦਾ ਪ੍ਰਮੁੱਖ ਕਾਰਨ ਹੈ ਕਿ ਬਹੁਤੀ ਵਾਰੀ “ਬਾਹਰੀ” ਕਾਰਨਾਂ ਤੇ ਸਾਡਾ ਕੋਈ ਨਿਆਂਤਰਣ ਨਹੀਂ ਹੋ ਸਕਦਾ!

ਇਕਾਗਰਤਾ ਨੂੰ ਭੰਗ ਕਰਨ ਵਾਲੇ ਕੁਝ ਆਮ ਵਿਘਨ ਇਹ ਹਨ :

ਓ) ਸਿਹਤ ਠੀਕ ਨਾ ਹੋਣਾ : ਜਿਹੜਾ ਵਿਅਕਤੀ ਸਰੀਰਕ ਤੌਰ ਤੇ ਅਰੋਗ ਨਹੀਂ ਹੈ ਉਸ ਦਾ ਮਨ ਕਿਸੇ ਵੀ ਕੰਮ ਵਿਚ ਲੱਗਣਾ ਬੜਾ ਕਠਿਨ ਹੈ…ਭਾਂਵੇਂ  ਸਟੀਫਨ ਹਾਕਿੰਗ ਵਰਗੇ ਕੁਝ ਐਸੇ ਲੋਕ ਵੀ ਹਨ ਜਿਹਨਾਂ ਨੇ ਸਰੀਰਕ ਅਪੰਗਤਾ ਦੇ ਬਾਵਜੂਦ ਬੁਲੰਦੀਆਂ ਛੋਹੀਆਂ ਹਨ ਪਰ ਉਹ ਅਪਵਾਦ ਹੀ ਕਹੇ ਜਾ ਸਕਦੇ ਹਨ ….ਰੋਗੀ ਵਿਅਕਤੀ ਦਾ ਧਿਆਨ  ਹਰ  ਸਮੇਂ ਆਪਣੇ ਰੋਗ ਵੱਲ ਹੀ ਰਹਿੰਦਾ ਹੈ; ਇਹ ਇੱਕ ਨਾ ਝੁਠਲਾਈ ਜਾਣ ਵਾਲੀ ਸਚਾਈ ਹੈ.
@@ ਚੰਗੀ ਸਿਹਤ ਲਈ ਰੋਜ਼ਾਨਾ ਸੈਰ/ਕਸਰਤ ਅਤੇ ਪੌਸ਼ਟਿਕ ਭੋਜਨ ਖਾਣਾ ਅਤਿਅੰਤ ਜਰੂਰੀ ਹੈ! ਅਤੇ ਜੇ ਕਦੀ ਕੋਈ ਬਿਮਾਰੀ ਆ ਵੀ ਜਾਂਦੀ ਹੈ ਤਾਂ ਉਸ ਦਾ ਫੌਰੀ ਇਲਾਜ ਕਰਨਾ ਜਰੂਰੀ ਹੈ.

ਅ) ਭੂਤ ਕਾਲ ਵਿਚ ਜਿਉਣਾ : ਕੁਝ ਲੋਕ ਹਰ ਸਮੇਂ ਆਪਣੇ ਬੀਤੇ ਜੀਵਨ ਬਾਰੇ ਸੋਚਦੇ ਰਹਿੰਦੇ ਹਨ … ਕਿ ਹੋ ਸਕਦਾ ਸੀ? ਕਿਓਂ ਨਹੀਂ ਹੋਇਆ? ਕਿਸ ਦਾ ਦੋਸ਼ ਸੀ? ਆਦਿ! ਬੀਤੀਆਂ ਯਾਦਾਂ ਨੂੰ ਪੂਰੀ ਤਰਾਂ ਭੁਲਾ ਸਕਣਾ  ਸ਼ਾਇਦ ਮੁਮਕਿਨ ਨਾ ਹੋਵੇ ਪਰ ਉੱਥੇ ਹੀ ਅੜੇ ਰਹਿਣਾ ਸਾਨੂੰ ਸਾਡੇ ਅੱਜ ਤੋਂ ਤੋੜ ਦਿੰਦਾ ਹੈ!
@@ ਲੋੜ ਹੈ ਕਿ ਬੀਤੀਆਂ ਘਟਨਾਵਾਂ ਤੋਂ ਲੋੜੀਂਦੀ ਸਿੱਖਿਆ ਲੈ ਕੇ ਉਸ ਨੂੰ ਭੁੱਲ ਕੇ ਆਪਣਾ ਧਿਆਨ ਹੁਣ ਤੇ ਕੇਂਦ੍ਰਿਤ ਕਰੀਏ ਨਹੀਂ ਤਾਂ  ਭਵਿੱਖ ਵਿਚ ਵੀ ਇੰਝ ਹੀ ਪਛਤਾਉਣਾ ਪੈ ਸਕਦਾ ਹੈ!

ੲ) ਭਵਿੱਖ ਦੀ ਚਿੰਤਾ : ਭੂਤ ਕਾਲ ਵਾਂਗ ਭਵਿੱਖ ਬਾਰੇ ਸੋਚਾਂ ਵੀ ਸਾਡੀ ਇਕਾਗਰਤਾ ਵਿਚ ਵੱਡਾ ਵਿਘਨ ਬਣ ਜਾਂਦੀਆਂ ਹਨ; ਭਵਿੱਖ ਬਾਰੇ ਯੋਜਨਾ ਬਣਾਉਣਾ, ਆਪਣੇ ਨਿਸ਼ਾਨੇ ਮਿੱਥਣਾ ਬਹੁਤ ਜਰੂਰੀ ਹੈ ਪਰ ਉਹਨਾਂ ਦੀ ਪ੍ਰਾਪਤੀ ਵੱਲ ਯਤਨਸ਼ੀਲ ਹੋਣਾ ਹੋਰ ਵੀ ਜਰੂਰੀ ਹੈ…ਪਰ ਉਸ ਬਾਰੇ ਸੋਚੀ ਜਾਣਾ, ਚਿੰਤਾ ਕਰੀ ਜਾਣਾ ਸਾਡੀ ਇਕਾਗਰਤਾ ਨੂੰ ਭੰਗ ਕਰਦਾ ਹੈ…
@@ ਭਵਿੱਖ ਦੀ ਚਿੰਤਾ ਨੂੰ ਛੱਡ ਕੇ ਇਕਾਗਰਤਾ ਨਾਲ ਆਪਣੇ ਯਤਨ ਜਾਰੀ ਰੱਖਣਾ ਯਤਨ ਕਰਨ ਨਾਲ ਹੀ ਆਵੇਗਾ! ਸੋਚਣ ਨਾਲ ਨਹੀਂ!

ਸ) ਪਰਵਾਰਿਕ ਕਲੇਸ਼ : ਬਹੁਤੀ ਵਾਰੀ  ਪਰਵਾਰਿਕ ਕਲੇਸ਼ ਵੀ ਵਿਅਕਤੀ ਦੀ ਇਕਾਗਰਤਾ ਵਿਚ ਵਿਘਨ ਬਣ ਜਾਂਦਾ ਹੈ…ਕਲੇਸ਼ ਕਿਸੇ ਵੀ ਕਾਰਨ ਹੋ ਸਕਦਾ ਹੈ ਜਿਵੇਂ ਆਰਥਕ, ਸਮਾਜਕ , ਨਿਜੀ ਲੋੜਾਂ , ਨਿਜੀ ਹਉਮੇਂ! ਅਕਸਰ  ਨਿਜੀ ਹਉਮੇਂ ਦਾ ਦਖਲ ਹਾਲਾਤ ਨੂੰ ਗੁੰਝਲਦਾਰ ਬਣਾ ਦਿੰਦਾ ਹੈ.
@@ਇਸ ਤੋਂ ਬਚਣ ਦਾ ਮਹਤਵ ਪੂਰਨ ਨੁਕਤਾ ਹੈ ਇੱਕ ਦੂਜੇ ਦੀਆਂ ਲੋੜਾਂ, ਭਾਵਨਾਵਾਂ ਨੂੰ ਸਮਝਨਾ ਅਤੇ ਇੱਕ ਦੂਜੇ ਨੂੰ ਬਣਦਾ ਮਾਣ ਸਤਕਾਰ ਦੇਣਾ! ਯਾਦ ਰਹੇ ਕੀ ਇਸ ਦਾ ਸਭ ਤੋਂ ਵੱਧ ਲਾਭ ਤੁਹਾਨੂੰ ਹੀ ਹੋਣ ਵਾਲਾ ਹੈ!

ਹ) ਸਪਸ਼ਟ ਉਦੇਸ਼ਾਂ /ਨਿਸ਼ਾਨਿਆਂ ਦੀ ਘਾਟ: ਹਰ ਵਿਤੀ ਦੇ ਅਲਪ-ਕਾਲਿਕ ਅਤੇ ਦੀਰਘ-ਕਾਲਿਕ ਉਦੇਸ਼ ਹੁੰਦੇ ਹਨ ਜੋ ਉਸ ਨੂੰ ਕੁਝ ਕਰਨ ਲਈ ਪ੍ਰੇਰਤ ਕਰਦੇ ਹਨ…ਉਦੇਸ਼ਾਂ ਦੀ ਹੋਂਦ ਬੰਦੇ ਨੂੰ ਸੇਧ ਅਤੇ ਇਕਾਗਰਤਾ ਦਿੰਦੀ ਹੈ …ਉਦੇਸ਼ ਰਹਿਤ ਵਿਅਕਤੀ  ਅਕਸਰ ਡਾਵਾਂ ਡੋਲ ਸਥਿਤੀ ਵਿਚ ਹੀ ਰਹਿੰਦਾ ਹੈ ਅਤੇ ਇਕਾਗਰਤਾ ਉਸ ਦਾ ਸਾਥ ਛੱਡ ਦਿੰਦੀ ਹੈ!
@@ਇਸ ਲਈ ਜ਼ਰੂਰੀ ਹੈ ਕਿ ਵਿਅਕਤੀ ਆਪਣੀ ਸਮਰੱਥਾ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਅਲਪ ਅਵਧੀ ਅਤੇ ਦੀਰਘ ਅਵਧੀ ਨਿਸ਼ਾਨੇ ਨਿਸ਼ਚਿਤ ਕਰਕੇ ਉਹਨਾਂ ਦੀ ਪ੍ਰਾਪਤੀ ਵੱਲ ਯਤਨਸ਼ੀਲ ਹੋਵੇ!

ਕ) ਗਿਆਨ /ਜਾਣਕਾਰੀ ਦੀ ਕਮੀ: ਗਿਆਨ ਵਿਅਕਤੀ ਦਾ  ਸਵੈ ਵਿਸ਼ਵਾਸ  ਅਤੇ ਇਕਾਗਰਤਾ ਵਧਾਉਂਦਾ ਹੈ…ਗਿਆਨ ਦੇ ਬਿਨਾ ਉਸ ਦੀ ਆਪਣੇ ਬਾਰੇ ਰਾਇ (Self -esteem ) ਚੰਗੀ ਨਹੀਂ ਬਣਦੀ ਜਿਸ ਕਾਰਨ ਉਸ ਦੀ ਇਕਾਗਰਤਾ ਵੀ ਨਹੀਂ ਬਣਦੀ !
@@ ਗਿਆਨ ਵਿਚ ਵਾਧੇ ਲਈ ਨਿਰੰਤਰ ਪੜ੍ਹਨਾ, ਟ੍ਰੇਨਿੰਗ /ਵਰਕਸ਼ਾਪਾਂ ਆਦਿ ਵਿਚ ਹਿੱਸਾ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ …ਵਿਚਾਰਵਾਨ ਵਿਅਕਤੀਆਂ ਨਾਲ ਮੇਲ ਜੋਲ/ਵਿਚਾਰ ਵਟਾਂਦਰਾ ਵੀ ਇਸ ਵਿਚ ਲਾਭ ਦਾਇਕ ਹੋ ਸਕਦਾ ਹੈ…

Esteem Driven Engine

Esteem Driven Engine (Photo credit: Wikipedia)

ਉਪਰੋਕਤ ਤੋਂ ਇਲਾਵਾ ਕੁਝ ਸ਼ਰੀਰਕ/ ਮਾਨਸਿਕ ਗਤਿਵਿਧਿਆਂ/ਕਸਰਤਾਂ ਵੀ ਇਕਾਗਰਤਾ ਵਧਾਉਣ ਵਿਚ ਸਹਾਇਕ ਹੁੰਦੀਆਂ ਹਨ ; ਉਹਨਾਂ ਬਾਰੇ ਅਸੀਂ ਅਗਲੇ ਲੇਖ ਵਿਚ ਚਰਚਾ  ਕਰਾਂਗੇ!

Advertisements

One thought on “ਇਕਾਗਰਤਾ-Concentration

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s